ਮੂਡ ਡਿਸਆਡਰ ਐਸੋਸੀਏਸ਼ਨ ਆਫ ਬੀ ਸੀ (ਐਮ ਡੀ ਏ) ਇਕ ਨਾ-ਮੁਨਾਫਾ ਲੈਣ ਵਾਲੀ ਉਹ ਸੰਸਥਾ ਹੈ ਜੋ ਮਾਨਸਿਕ ਰੋਗ ਅਤੇ ਮੂਡ ਰੋਗ ਤੋਂ ਪ੍ਰਭਾਵਤ ਲੋਕਾਂ ਨੂੰ ਮਦਦ ਪ੍ਰਦਾਨ ਕਰਨ, ਜਾਣਕਾਰੀ ਦੇਣ ਅਤੇ ਠੀਕ ਹੋਣ ਦੀ ਆਸ ਬੰਦਾਉਣ ਲਈ ਬਚੱਨਬੱਧ ਹੈ। ਅਸੀਂ ਸੂਬੇ ਵਿੱਚ ਸਾਰੀਆਂ ਕਮਿਊਂਨਿਟੀਆਂ ਨੂੰ ਜਾਗਰੂਕ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਣ ਦੀ ਸੇਵਾ ਕਰਦੇ ਹਾਂ। ਸਹਾਇਕ ਗਰੁਪਾਂ ਵਿਚ ਸ਼ਾਮਲ ਹੋਵੋ, ਮਾਨਸਿਕ ਰੋਗਾਂ ਬਾਰੇ ਜਾਣਕਾਰੀ ਲਵੋ ਅਤੇ ਰੋਗ ਤੋਂ ਠੀਕ ਹੋਣ ਲਈ ਸਹੀ ਕਦਮ ਪੁਟੋ। ਇਸ ਵਿਚ ਐਮ ਡੀ ਏ ਤੁਹਾਡੀ ਮਦਦ ਕਰ ਸਕਦੀ ਹੈ।
ਮਾਨਸਿਕ ਸਿਹਤ ਬਾਰੇ ਜਾਣਕਾਰੀ Mental Health Information
ਇਨਸਾਨ ਦੇ ਅੰਦਰ ਮਹਿਸੂਸ ਕਰਨ ਵਿੱਚ ਹੋਈ ਖਰਾਬੀ ਨੂੰ ਮੂਡ ਦੇ ਰੋਗ ਕਿਹਾ ਜਾਂਦਾ ਹੈ। ਮੂਡ ਦੇ ਰੋਗ ਉਹ ਗੰਭੀਰ ਮਾਨਸਿਕ ਰੋਗ ਹਨ ਜਿਹੜੇ ਇਨਸਾਨ ਦੇ ਜੀਵਨ ਵਿੱਚ ਬਹੁਤ ਦਖਲ ਦੇਂਦੇ ਹਨ ਅਤੇ ਪਰ ਇਹਨਾਂ ਦਾ ਕਾਫੀ ਇਲਾਜ਼ ਵੀ ਹੋ ਸਕਦਾ ਹੈ। ਮੂਡ ਦੇ ਰੋਗਾਂ ਦੇ ਕਾਰਣ ਦੋਵੇਂ ਮਾਹੌਲ ਤੇ ਜੱਦੀ-ਪੁਸ਼ਤੀ (ਜਨੈਟਿਕ) ਹਨ; ਜੇ ਤੁਹਾਡੇ ਪਰਿਵਾਰ ਵਿੱਚ ਮੂਡ ਦਾ ਰੋਗ ਹੈ ਜਾਂ ਕੋਈ ਹੋਰ ਮਾਨਸਿਕ ਰੋਗ ਹੈ ਤਾਂ ਤੁਹਾਨੂੰ ਮਾਨਸਿਕ ਰੋਗ ਹੋਣ ਦਾ ਖਤਰਾ ਜਿਆਦਾ ਹੈ। ਇਹ ਵੀ ਸੋਚਿਆ ਜਾਂਦਾ ਹੈ ਕਿ ਤੁਹਾਡਾ ਮਾਹੌਲ ਮੂਡ ਰੋਗ ਜਾਂ ਹੋਰ ਮਾਨਸਿਕ ਰੋਗ ਨੂੰ ਸ਼ੁਰੂ ਕਰ ਸਕਦਾ ਹੈ ਜਾਂ ਰੋਗ ਲੱਗਣ ਤੋਂ ਬਚਾ ਵੀ ਕਰ ਸਕਦਾ ਹੈ।
ਹਰ ਕਿਸੇ ਨੂੰ ਜਿਸ ਦੇ ਪਰਿਵਾਰ ਵਿੱਚ ਮੂਡ ਦਾ ਰੋਗ ਹੈ ਜਾਂ ਉਸਦਾ ਬਚਪਨ ਤਕਲੀਫਾਂ ਭਰਿਆ ਰਿਹਾ ਹੈ, ਨੂੰ ਮੂਡ ਦਾ ਰੋਗ ਨਹੀ ਹੁੰਦਾ ਭਾਂਵੇ ਕਿ ਇਹ ਦੋਵੇਂ ਇਹਨਾਂ ਬੀਮਾਰੀਆਂ ਦੇ ਯਕੀਨਣ ਸਭ ਤੋਂ ਵੱਡੇ ਕਾਰਣ ਹਨ। ਉਦਾਸੀ ਰੋਗ ਤੇ ਦੋ ਧੁਰਾ ਰੋਗ ਮੂਡ ਰੋਗ ਦੇ ਦੋ ਹਿੱਸੇ ਹਨ। ਮੂਡ ਦਾ ਰੋਗ ਐਸਾ ਮਾਨਸਿਕ ਰੋਗ ਹੈ ਜਿਹੜਾ ਮੂਡ ਤੇ ਅਸਰ ਪਾਉਂਦਾ ਹੈ। ਮੈਨਿਕ ਡਿਪਰੈਸ਼ਨ ਪੁਰਾਣਾ ਨਾਂ ਹੈ ਜਿਸ ਨੂੰ ਹੁਣ ਦੋ ਧੁਰਾ ਰੋਗ ਜਾਂ ਬਾਈਪੋਲਰ ਡਿਸਆਡਰ ਕਹਿੰਦੇ ਹਨ।
ਮੂਡ ਰੋਗ ਤੇ ਮਾਨਸਿਕ ਰੋਗ ਐਸੀਆਂ ਹਾਲਤਾਂ ਹਨ ਜਿਹਨਾ ਦਾ ਇਲਾਜ਼ ਹੋ ਸਕਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਾਨਸਿਕ ਰੋਗ ਹਰ ਕਿਸੇ ਦੀ ਜਿੰਦਗੀ ਤੇ ਬਹੁਤ ਤਰਾਂ ਨਾਲ ਅਸਰ ਕਰਦਾ ਹੈ ਪਰ ਜੋ ਕੋਸ਼ਿਸ਼ ਕਰਦੇ ਹਨ ਤੰਦਰੁਸਤੀ ਅਤੇ ਚੰਗੀ ਆਸ ਉਹਨਾਂ ਨੂੰ ਮਿਲਦੀ ਹੈ। ਆਪਣੇ ਆਪ ਦਾ ਟੈਸਟ ਕਰਨ ਲਈ ਬਹੁਤ ਸਾਰੀਆਂ ਮਾਨਸਿਕ ਰੋਗਾਂ ਦੀਆਂ ਵੈਬਸਾਈਟਾਂ ਹਨ। ਕ੍ਰਿਪਾ ਕਰਕੇ ਇਹ ਯਾਦ ਰੱਖੋ ਕਿ ਇਹ ਟੈਸਟ ਡਾਕਟਰੀ ਜਾਂਚ ਤੇ ਸਲਾਹ ਦੀ ਥਾਂ ਨਹੀਂ ਲੈ ਸਕਦੇ। ਆਪਣੇ ਡਾਕਟਰ ਨਾਲ ਲੱਛਣਾਂ ਬਾਰੇ ਗੱਲ ਬਾਤ ਕਰਨ ਸਮੇਂ ਇਹਨਾ ਆਪਣੇ ਟੈਸਟਾਂ ਬਾਰੇ ਦੱਸੋ।
ਖਾਸ ਵਿਸ਼ਿਆ ਤੇ ਹੋਰ ਜਾਣਕਾਰੀ ਲੈਣ ਲਈ, ਤੱਥ ਸੀਟ (FactSheets) ਤੇ ਕਲਿਕ ਕਰੋ ਤੇ ਸਾਡੇ ਦਫਤਰ ਨਾਲ ਸੰਪਰਕ ਕਰੋ: 604-873-0103 ਜਾਂ ਈਮੇਲ ਕਰੋ: info@mdabc.net । ਮੂਡ ਡਿਸਆਡਰ ਤੇ ਮਾਨਸਿਕ ਰੋਗਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਹਰ ਪੰਨੇ ਦੇ ਹੇਠਾਂ ਕਲਿਕ ਕਰੋ। ਮੂਡ ਡਿਸਆਡਰ ਐਸੋਸੀਏਸ਼ਨ ਤੁਹਾਡੀ ਮਦਦ ਕਰਨ ਲਈ ਹਾਜਰ ਹੈ।
ਮਦਦ Support
ਮੂਡ ਡਿਸਆਡਰ ਐਸੋਸੀਏਸ਼ਨ ਸਾਰੇ ਸੂਬੇ ਵਿੱਚ ਲਗਾਤਾਰ ਸਹਾਇਕ ਗਰੁੱਪ ਲਗਾਉਂਦੀ ਹੈ ਜਿਨਾ ਵਿਚ ਤੁਸੀਂ ਜਦੋਂ ਮਰਜੀ ਆ ਸਕਦੇ ਹੋ। ਸਾਡੇ ਗਰੁਪਾਂ ਦੀ ਕੋਈ ਫੀਸ ਨਹੀਂ ਇਹ ਮੁਫਤ ਹਨ। ਸਾਡੇ ਗਰੁਪ ਆਮ ਜਾਂ ਖਾਸ ਤਰ੍ਹਾਂ ਦੇ ਹੁੰਦੇ ਹਨ। ਖਾਸ ਗਰੁਪਾਂ ਵਿੱਚ ਪਰਿਵਾਰ ਵਾਸਤੇ ਗਰੁਪ, ਧਰਮ ਦੇ ਆਧਾਰ ਤੇ ਗਰੁਪ, ਜਵਾਨਾਂ ਦੇ ਗਰੁਪ ਤੇ ਅਲੱਗ ਅਲੱਗ ਭਾਸ਼ਾ ਵਿੱਚ ਵੀ ਗਰੁਪ ਲਗਦੇ ਹਨ।
ਐਮ ਡੀ ਏ ਦਾ ਮੰਤਵ ਹੈ ਬ੍ਰਿਟਿਸ਼ ਕੋਲੰਬੀਆ ਦੇ ਵੱਖੋ ਵੱਖਰੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਤੇ ਵੱਧ ਤੋਂ ਵੱਧ ਅਤੇ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨੀ।
ਗਰੁਪਾਂ ਬਾਰੇ ਜਾਣਕਾਰੀ ਲੈਣ ਲਈ ਖੱਬੇ ਪਾਸੇ ਸੂਬੇ ਵਿੱਚ ਗਰੁਪਾਂ ਜਾਂ ਸਪੈਸ਼ਲ ਗਰੁਪਾਂ ਤੇ ਕਲਿਕ ਕਰੋ। ਜੇ ਤੁਸੀਂ ਆਪਣੇ ਏਰੀਏ ਵਿੱਚ ਗਰੁਪ ਕਰਵਾਉਣਾ ਚਾਹੁੰਦੇ ਹੋ ਤਾਂ 604-873-0103 ਤੇ ਫੋਨ ਕਰੋ।
ਹੋਰ ਜਿਆਦਾ ਜਾਣਕਾਰੀ ਲਈ ਵੱਖ ਵੱਖ ਵਿਸ਼ਿਆਂ ਤੇ ਕਲਿਕ ਕਰਕੇ ਹੋਰ ਜਿਆਦਾ ਪੜੋ।